Munish
Munish, 36

ਤੁਸੀ ਵਸਦੇ ਰਹੋ ਪਰਦੇਸਿਓ , ਤੁਹਾਡੇ ਨਾਲ ਵਸੇ ਪੰਜਾਬ ,

ਤੁਸੀ ਮਹਿਕ ਵਾਗੰਰਾਂ ਖਿੰਡ ਗਏ , ਪਿੱਛੇ ਖਿੜਿਆ ਛੱਡ ਗੁਲਾਬ ,

ਨਿੱਤ ਸੁੱਖ ਤੁਹਾਡੀ ਲੋੜ ਦੇ , ਬਚਪਨ ਦੇ ਸਾਰੇ ਯਾਰ ,

ਸਦਾ ਰਹੋ ਸਲਾਮਤ ਸੋਹਣਿਓ ਸਾਡੀ ਤੁਹਾਡੇ ਨਾਲ ਬਾਹਾਰ ,

ਤੁਸੀ ਵਸਦੇ ਰਹੋ ਪਰਦੇਸਿਓ . . . . .


ਜਿੰਨਾ ਗਲੀਆਂ ਦੇ ਵਿਚ ਬਿਤਿਆ , ਤੁਹਾਡਾ ਬਚਪਨ ਰੱਖਿਓ ਯਾਦ ,

ਜੇ ਝਾੜ ਦਿਉ ਤੁਸੀ ਹੱਥ ਵੀ , ਓਹ ਸੱਥਾਂ ਰਹਿਣ ਆਬਾਦ ,

ਓ ਗੁੱਗੇ - ਨੋਵੀਂ ਤੇ ਵੱਜਦੇ , ਸਾਡੇ ਪਿੰਡ ਵਿਚ ਢੱਮਕ-ਢੋਲ ,

ਅੱਜ ਥਾਂ - ਥਾਂ ਹੋਣ ਕਬੱਡੀਆਂ ਤੇ ਪਹਿਲਵਾਨਾਂ ਦੇ ਘੋਲ ,

ਤੁਸੀ ਵਸਦੇ ਰਹੋ ਪਰਦੇਸਿਓ . . . . .


ਜਿੱਥੇ ਕਦੇ ਸੀ ਛੱਤਾਂ ਚੋਦੀਆਂ , ਸਨ ਗਲੀਆਂ ਦੇ ਵਿਚ ਗਾਰ ,

ਓਏ ਅੱਜ ਘਰ - ਘਰ ਕਾਰਾਂ ਕੂਕੀਆਂ , ਭਰੇ ਪਿੰਡ ਕੋਠੀਆਂ ਨਾਲ ,

ਜਿੱਥੇ ਗੁੱਲੀ - ਡੰਡਾ ਖੇਡਿਆ , ਉਸ ਬੁੱਢੇ ਪਿੱਪਲ ਹੇਠ ,

ਅੱਜ ਉਹ ਦੇ ਸਾਹੇ ਸੋਭ ਦਾ ਤੁਹਾਡੇ ਘਰ ਦਾ ਉੱਚਾ ਗੇਟ ,

ਤੁਸੀ ਵਸਦੇ ਰਹੋ ਪਰਦੇਸਿਓ . . . . .


ਤੁਹਾਡੇ ਲਈ ਅਰਦਾਸਾ ਹੁੰਦੀਆਂ , ਸੰਗਤਾਰ ਵੀ ਮੰਗੇ ਖੈਰ ,

ਤੁਹਾਡੇ ਉੁੱਤੇ ਹੱਥ ਹੈ ਓਸ ਦਾ , ਜੀ ਦੇ ਸਾਰੇ ਚੁੰਮਣ ਪੈਰ ,

ਓ ਜੱਗ ਸਾਰਾ ਥੋਡੇ ਵਾਸਤੇ , ਜਿੱਥੇ ਜਾਵੋ ਰਵੋ ਆਬਾਦ ,

ਅਸੀ ਅੱਡੀਆਂ ਚੁੱਕ - ਚੁੱਕ ਵੇਖਦੇ ਰਾਹ ਤੁਹਾਡਾ ਰੱਖਿਓ ਯਾਦ ,

ਤੁਸੀ ਵਸਦੇ ਰਹੋ ਪਰਦੇਸਿਓ . . . . .

À propos
  • Méduses (Jeu préféré)
Photos
  • Le flux est vide